ਗੁਰਦੀਪ ਸਿੰਘ ਰੁੜਕੀ ਦੇ ਅਕਾਲ ਚਲਾਣੇ ਤੇ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ
ਰੋਮ, ਵਿਰੋਨਾਂ (ਇਟਲੀ) 8 ਦਸੰਬਰ (ਵਿੱਕੀ ਬਟਾਲਾ) ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਸਲਾਹਕਾਰ ਸ ਗੁਰਦੀਪ ਸਿੰਘ ਰੁੜਕੀ ਜੋ ਕਿ ਲੰਮੇ ਸਮੇ ਤੋਂ ਇਟਲੀ ਚ ਪਰਿਵਾਰ ਸਮੇਤ ਰਹਿ ਰਹੇ ਸਨ।ਉਹ ਪਿੰਡ ਰੁੜਕੀ ਹੀਰਾ (ਚਮਕੌਰ ਸਾਹਿਬ)ਰੋਪੜ ਦੇ ਵਸਨੀਕ ਸਨ, ਇਨੀ ਦਿਨੀ ਪੰਜਾਬ ਚ ਗਏ ਹੋਏ ਸਨ, ਸੰਖੇਪ ਬਿਮਾਰੀ ਨਾਲ ਅਚਾਨਕ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਹਨ।ਉਹ ਆਪਣੇ ਪਿਛੇ ਪਤਨੀ ਅਤੇ ਦੋ ਬੇਟੀਆਂ ਨੂੰ ਰੋਦਿਆਂ ਕੁਰਲਾਦਿਆ ਛੱਡ ਕੇ ਹਮੇਸਾਂ ਲਈ ਇਸ ਸੰਸਾਰ ਤੋਂ ਤੁਰ ਗਏ ਹਨ।ਇਸ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਜਿਥੇ ਭਰ ਜਵਾਨੀ ਵਿਚ ਰੁੜਕੀ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਟਰੱਸਟ ਨੂੰ ਵੀ ਹਮੇਸ਼ਾਂ ਉਸ ਦੀ ਘਾਟ ਰੜਕਦੀ ਰਹੇਗੀ।ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਰੁੜਕੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਇਸ ਮੌਕੇ ਤੇ ਸ ਗੁਰਿੰਦਰ ਸਿਘ ਚੈੜੀਆਂ ਪ੍ਰਧਾਨ ਪੰਜਾਬ &ਕਲਚਰਲ ਕਲੱਬ ਮਾਨਤੋਵਾ, ਸ ਹਰਿੰਦਰ ਸਿੰਘ ਗਿੱਲ , ਗਾਇਕ ਹੈਪੀ ਲੈਰਾ, ਸਰਬਜੀਤ ਸਿੰਘ ਜਗਤਪੁਰ, ਹੈਪੀ ਗਿੱਲ, ਕੁਲਵਿੰਦਰ ਸਿੰਘ , ਪੰਮਾ ਲਧਾਣਾ, ਹਰਦੀਪ ਸਿੰਘ ਕੰਗ, ਜੱਸੀ ਧਨੌਲਾ, ਸੁਖਵਿੰਦਰ ਸਿੰਘ ਗੋਬਿੰਦਪੁਰੀ ਸੰਜੀਵ ਕੁਮਾਰ ਟਿੱਲੂਵਾਲੀਆਂ, ਸਿਮਰਨ ਹੰਸ, ਸੋਨੂੰ ਸਿੰਘਪੁਰ, ਜਗਦੀਸ਼ ਕੁਮਾਰ ਜਗਤਪੁਰ, ਅਤੇ ਹੋਰ ਸਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ।
Comments
Post a Comment