ਦੇਖੋ ਪੂਰੀ ਵੀਡੀਓ ਟਰੱਕ ਵਾਲੇ ਦੀ ਗਲਤੀ ਕਾਰਨ ਏਅਰਪੋਰਟ ਤੋਂ ਆ ਰਹੇ ਮਾਂ ਪੁੱਤ ਦੀ ਕਿਵੇ ਮੌਤ ਹੋ ਗਈ,
ਕੈਨੇਡਾ ਤੋਂ ਆਈ ਆਪਣੀ ਮਾਂ ਨੂੰ ਏਅਰਪੋਰਟ ਤੋਂ ਲੈ ਕੇ ਆ ਰਹੇ ਮੁੱਲਾਂਪੁਰ ਨਿਵਾਸੀ ਮਾਂ ਪੁੱਤ ਮੌਤ ਦੇ ਮੂੰਹ ਵਿੱਚ ਜਾ ਪਏ। ਦੋਰਾਹਾ ਨਜ਼ਦੀਕ ਇਨ੍ਹਾਂ ਦੀ ਕਾਰ ਸੜਕ ਕੰਢੇ ਟਰੱਕ ਦੇ ਥੱਲੇ ਜਾ ਵੜੀ ਤੇ ਦੋਵਾਂ ਦੀ ਥਾਂ ਤੇ ਹੀ ਮੌਤ ਹੋ ਗਈ। ਸਾਰੀਆਂ ਸੜਕਾਂ ਤੇ ਥਾਂ-ਥਾਂ ਟੋਲ ਪਲਾਜ਼ੇ ਵਾਲਿਆਂ ਦੀਆਂ ਆਪ ਹੁੱਦਰੀਆਂ ਦਾ ਚਰਚਾ ਹਮੇਸ਼ਾ ਹੁੰਦਾ ਹੈ ਅਤੇ ਇਹ ਟੋਲ ਬਿਨਾਂ ਕਿਸੇ ਚਿਤਾਵਨੀ ਦੇ ਕਈ ਕਈ ਵਾਰ ਵਧਾ ਦਿੱਤਾ ਜਾਂਦਾ ਹੈ ਜਦੋਂ ਕਿ ਸਹੂਲਤਾਂ ਦੇ ਨਾਮ ਤੇ ਨਾ ਸੜਕਾਂ ਤੇ ਐਂਬੂਲੈਂਸ ਤੇ ਨਾ ਸੜਕਾਂ ਤੇ ਖਰਾਬ ਹੋਏ ਜਾਂ ਬੇਹੂਦਾ ਢੰਗ ਨਾਲ ਖੜੇ ਵਹੀਕਲਾਂ ਨੂੰ ਪਾਸੇ ਕਰਨ ਦਾ ਕੋਈ ਇੰਤਜ਼ਾਮ ਹੈ। ਪਤਾ ਨਹੀਂ ਕਿੰਨੀਆਂ ਹੋਰ ਮੌਤਾਂ ਇਨ੍ਹਾਂ ਮਾੜੇ ਪ੍ਰਬੰਧਾਂ ਕਰਕੇ ਹੁੰਦੀਆਂ ਰਹਿਣਗੀਆਂ ਕਿਉਂਕਿ ਟੋਲ ਵਾਲੇ ਸਿਰਫ ਪੈਸੇ ਇੱਕਠੇ ਕਰਨ ਤੱਕ ਸੀਮਿਤ ਹਨ ਤੇ ਲੋਕ ਸਿਰਫ ਮਰਨ ਤੱਕ!
Comments
Post a Comment